ਗਾਈਡ ਕਰਨ ਵਾਲੇ ਕੁੱਤਿਆਂ ਲਈ ਪਹੁੰਚ ਦਾ ਬਿਆਨ

ਗਾਈਡ ਕਰਨ ਵਾਲੇ ਕੁੱਤਿਆਂ ਲਈ ਪਹੁੰਚ ਵਾਸਤੇ ਹਾਂ ਕਹੋ

ਆਪਣੇ ਮਾਲਕਾਂ ਨਾਲ ਕੰਮ ਕਰ ਰਹੇ ਗਾਈਡ ਕਰਨ ਵਾਲੇ ਕੁੱਤਿਆਂ ਨੂੰ ਕਿਸੇ ਵੀ ਸਮਾਗਮ, ਕਾਰੋਬਾਰ, ਜਾਂ ਜਨਤਕ ਇਮਾਰਤਾਂ, ਅਤੇ ਜਨਤਕ ਆਵਾਜਾਈ ਜਾਂ ਕਿਰਾਏ ਵਾਲੀਆਂ ਗੱਡੀਆਂ (ਰਾਈਡਸ਼ੇਅਰ) ਵਿੱਚ ਹਰ ਸਮੇਂ ਕਾਨੂੰਨੀ ਪਹੁੰਚ ਦਾ ਅਧਿਕਾਰ ਹੈ।

ਘੱਟ ਨਜ਼ਰ ਜਾਂ ਅੰਨ੍ਹੇਪਣ ਵਾਲੇ ਕਿਸੇ ਵਿਅਕਤੀ ਨੂੰ, ਜਿਸ ਦੇ ਨਾਲ ਗਾਈਡ ਕਰਨ ਵਾਲਾ ਕੁੱਤਾ ਵੀ ਹੁੰਦਾ ਹੈ, ਨੂੰ ਇਹ ਕਰਨ ਦੀ ਆਗਿਆ ਹੈ:

  • ਕਿਸੇ ਵੀ ਕਿਸਮ ਦੇ ਜਨਤਕ ਆਵਾਜਾਈ ਸਾਧਨਾਂ ਵਿੱਚ ਯਾਤਰਾ ਕਰਨ ਦੀ, ਜਿਸ ਵਿੱਚ ਟੈਕਸੀਆਂ, ਬੱਸਾਂ, ਹਵਾਈ ਜਹਾਜ਼, ਕਿਰਾਏ ਵਾਲੀਆਂ ਸਾਂਝੀਆਂ ਗੱਡੀਆਂ, ਟ੍ਰਾਮਾਂ ਅਤੇ ਰੇਲਗੱਡੀਆਂ ਸ਼ਾਮਲ ਹਨ
  • ਕਿਸੇ ਵੀ ਜਨਤਕ ਸਥਾਨ ਵਿੱਚ ਦਾਖਲ ਹੋਣ ਦੀ
  • ਸਿਹਤ-ਸੰਭਾਲ ਜਾਂ ਡਾਕਟਰੀ ਜਗ੍ਹਾਵਾਂ ਵਿੱਚ ਦਾਖਲ ਹੋਣ ਦੀ
  • ਕਿਸੇ ਵੀ ਥੀਏਟਰ ਵਿੱਚ ਜਾਣ ਦੀ
  • ਕਿਸੇ ਵੀ ਰੈਸਟੋਰੈਂਟ ਵਿੱਚ ਖਾਣ ਦੀ
  • ਕਿਸੇ ਵੀ ਸਟੋਰ ਵਿੱਚ ਖਰੀਦਦਾਰੀ ਕਰਨ ਦੀ (ਜਿਸ ਵਿੱਚ ਸੁਪਰਮਾਰਕੀਟਾਂ ਅਤੇ ਭੋਜਨ ਦੀਆਂ ਦੁਕਾਨਾਂ ਵੀ ਸ਼ਾਮਲ ਹਨ)

ਕਿਸੇ ਵੀ ਵਿਅਕਤੀ ਵਾਸਤੇ ਇਹ ਆਮ ਤੌਰ ‘ਤੇ ਭੇਦਭਾਵ ਵਾਲਾ ਅਤੇ ਗੈਰ-ਕਾਨੂੰਨੀ ਹੈ ਕਿ ਉਹ ਘੱਟ ਦ੍ਰਿਸ਼ਟੀ ਜਾਂ ਅੰਨ੍ਹੇਪਣ ਵਾਲੇ ਵਿਅਕਤੀ ਨੂੰ ਇਹਨਾਂ ਅਧਿਕਾਰਾਂ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕਰੇ, ਜਾਂ ਉਸ ਵਿਅਕਤੀ ਨਾਲ ਬਹੁਤਾ ਵਧੀਆ ਵਿਵਹਾਰ ਨਾ ਕਰੇ, ਕੇਵਲ ਇਸ ਕਰਕੇ ਕਿਉਂਕਿ ਉਹਨਾਂ ਦੇ ਨਾਲ ਗਾਈਡ ਕਰਨ ਵਾਲਾ ਕੁੱਤਾ ਹੈ। ਕਿਸੇ ਗਾਈਡ ਕਰਨ ਵਾਲੇ ਕੁੱਤੇ ਨੂੰ ਦਾਖਲ ਹੋਣ ਤੋਂ ਮਨ੍ਹਾਂ ਕਰਨ ਵਾਸਤੇ ਤੁਹਾਨੂੰ ਕੁਝ ਪ੍ਰਾਂਤਾਂ ਵਿੱਚ ਮੌਕੇ ‘ਤੇ ਹੀ ਜੁਰਮਾਨੇ ਜਾਂ ਜੁਰਮਾਨੇ ਦੇ ਨੋਟਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਗੱਲ ਦੇ ਆਧਾਰ ‘ਤੇ ਕਿ ਤੁਸੀਂ ਕਿਹੜੇ ਪ੍ਰਾਂਤ ਜਾਂ ਕੇਂਦਰੀ ਪ੍ਰਦੇਸ਼ ਵਿੱਚ ਰਹਿੰਦੇ ਹੋ, ਇਹ ਕਾਨੂੰਨ ਗਾਈਡ ਕਰਨ ਵਾਲੇ ਕੁੱਤਿਆਂ ਅਤੇ ਕਤੂਰਿਆਂ ਨੂੰ ਸਿਖਲਾਈ ਦੇਣ ਵਾਲੇ ਲੋਕਾਂ ਉੱਤੇ ਵੀ ਲਾਗੂ ਹੋ ਸਕਦੇ ਹਨ। ਉਸ ਪਟੇ ਜਾਂ ਜੈਕਟ ਦੁਆਰਾ ਜੋ ਉਹਨਾਂ ਨੇ ਪਹਿਨੀ ਹੋਵੇਗੀ ਨਾਲ ਤੁਸੀਂ ਜਾਣ ਜਾਵੋਗੇ ਕਿ ਕੋਈ ਕੁੱਤਾ ਜਾਂ ਕਤੂਰਾ ਸਿਖਲਾਈ ਅਧੀਨ ਹੈ ਪਰ ਜੇ ਤੁਹਾਨੂੰ ਸ਼ੱਕ ਹੈ, ਤਾਂ ਕਿਰਪਾ ਕਰਕੇ ਮਾਲਕ ਨੂੰ ਪੁੱਛਣ ਤੋਂ ਨਾ ਝਿਜਕੋ।

ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਕਰਮਚਾਰੀ ਗਾਈਡ ਕਰਨ ਵਾਲੇ ਕੁੱਤਿਆਂ ਵਾਲੇ ਲੋਕਾਂ ਦਾ ਸਵਾਗਤ ਕਰਨ ਦੀ ਆਪਣੀ ਕਾਨੂੰਨੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਜਾਣੂੰ ਹੋਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘੱਟ ਨਜ਼ਰ ਜਾਂ ਅੰਨ੍ਹੇਪਣ ਵਾਲੇ ਲੋਕ ਹੋਰਨਾਂ ਵਰਗੀਆਂ ਆਜ਼ਾਦੀਆਂ ਅਤੇ ਪਹੁੰਚ ਦਾ ਅਨੰਦ ਲੈ ਸਕਣ।

ਤੁਸੀਂ ਆਪਣੀ ਸੰਸਥਾ ਜਾਂ ਕਾਰੋਬਾਰ ਦੇ ਅੰਦਰ ਆਉਣ ਵਾਲੇ ਦਰਵਾਜ਼ੇ ਉਪਰ ਸਾਡੇ ਸਟਿੱਕਰਾਂ ਵਿੱਚੋਂ ਕੋਈ ਇਕ ਲਗਾ ਕੇ ਇਸ ਵਿੱਚ ਸ਼ਾਮਲ ਹੋਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਤਸ਼ਾਹਤ ਕਰ ਸਕਦੇ ਹੋ। ਤੁਹਾਡਾ ਸਹਿਯੋਗ ਬਹੁਤ ਵੱਡਾ ਫ਼ਰਕ ਲਿਆਉਂਦਾ ਹੈ।

ਆਪਣੇ ਪ੍ਰਾਂਤ ਜਾਂ ਕੇਂਦਰੀ ਪ੍ਰਦੇਸ਼ ਵਾਸਤੇ ਵਿਸ਼ੇਸ਼ ਗਾਈਡ ਕਰਨ ਵਾਲੇ ਕੁੱਤਿਆਂ ਦੇ ਪਹੁੰਚ ਕਰਨ ਵਾਲੇ ਅਧਿਕਾਰਾਂ ਬਾਰੇ ਵਧੇਰੇ ਜਾਣਕਾਰੀ ਲਓ:

ਨਿਊ ਸਾਊਥ ਵੇਲਜ਼: https://nsw.guidedogs.com.au/resources/community-resources/guide-dog-access-and-etiquette

ਆਸਟ੍ਰੇਲੀਅਨ ਕੈਪੀਟਲ ਟੈਰੀਟਰੀ: https://nsw.guidedogs.com.au/resources/community-resources/guide-dog-access-and-etiquette

ਵਿਕਟੋਰੀਆ: https://vic.guidedogs.com.au/resources/access-and-advocacy/access-guide-dogs/

ਸਾਊਥ ਆਸਟ੍ਰੇਲੀਆ: https://sant.guidedogs.com.au/get-resources/about-our-dogs/#legal-access-rights

ਕੁਈਨਜ਼ਲੈਂਡ: https://qld.guidedogs.com.au/about-us/our-guide-dogs/#where-can-guide-dogs-go

ਨੌਰਦਰਨ ਟੈਰੀਟਰੀ: https://sant.guidedogs.com.au/get-resources/about-our-dogs/#legal-access-rights

ਵੈਸਟਰਨ ਆਸਟ੍ਰੇਲੀਆ: https://www.guidedogswa.com.au/resources/access-laws/

ਤਸਮਾਨੀਆ: https://guidedogstas.com.au/resources/accessrights/